Punjab

ਹਵਾ ਦੇ ਪ੍ਰਦੂਸ਼ਣ ਨੂੰ ਸਾਫ ਕਰਕੇ ਸਿਆਸੀ ਗੰਦਗੀ ਸਾਫ ਕਰਨ ਨਿਕਲਿਆ ਇੰਜੀਨੀਅਰ ਨਾਜ਼ਰ ਸਿੰਘ ਮਾਨਸ਼ਾਹੀਆ

December 19, 2016 02:44 PM
NAZAR MANSHAHIA
ਸਰਕਾਰ ਕਿਵੇਂ ਸਨਅਤਕਾਰਾਂ ਅਤੇ ਉਦਯੋਗਪਤੀਆਂ ਦਾ ਪੱਖ ਪੂਰਦੀ ਹੈ, ਸਭ ਪਤਾ ਹੈ ਮਾਨਸ਼ਾਹੀਆ ਨੂੰ 
ਹਵਾ ਵਿੱਚ ਫੈਲੇ ਪ੍ਰਦੂਸ਼ਣ ਨੂੰ ਸਾਫ ਕਰਦਿਆਂ ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਲੱਗਿਆ ਕਿ ਇਸ ਦੇ ਨਾਲ-ਨਾਲ ਸਮਾਜ ਅਤੇ ਸਿਆਸਤ ਵਿੱਚ ਫੈਲੀ ਗੰਦਗੀ ਨੂੰ ਵੀ ਸਾਫ ਕਰਨਾ ਜ਼ਰੂਰੀ ਹੈ। ਸਰਕਾਰ ਦੇ ਗੰਧਲੇਪਨ ਤੋਂ ਤੰਗ ਆਕੇ ਉਹਨਾਂ ਨੌਕਰੀ ਨੂੰ ਵੀ ਅਲਵਿਦਾ ਕਿਹਾ ਅਤੇ ਉਸ ਪਾਰਟੀ ਦਾ ਹਿੱਸਾ ਬਣ ਗਏ ਜੋ ਦਿੱਲੀ ਦੀ ਸਿਆਸੀ ਅਤੇ ਸਮਾਜੀ ਆਬ-ਓ-ਹਵਾ ਨੂੰ ਬਦਲਣ ਵਿੱਚ ਕਾਮਯਾਬ ਹੋ ਚੁਕੀ ਸੀ। ਸਰਕਾਰੀ ਨੌਕਰੀ ਦੌਰਾਨ ਉਹ ਬਹੁਤ ਚੰਗੀ ਤਰ੍ਹਾਂ ਸਮਝ ਚੁਕੇ ਸਨ ਕਿ ਵੱਡੇ ਸ਼ਾਹੂਕਾਰਾਂ ਅਤੇ ਉਦਯੋਗਪਤੀਆਂ ਦੀ ਪੁਸ਼ਤਪਨਾਹੀ ਕਿਵੇਂ ਕੀਤੀ ਜਾਂਦੀ ਰਹੀ ਹੈ ਤੇ ਕ਼ਾਨੂਨ ਨੂੰ ਛਿੱਕੇ ਟੰਗ ਕੇ ਕਿਵੇਂ ਚਮੜੇ ਅਤੇ ਸ਼ਰਾਬ ਦੇ ਕਾਰਖਾਨਿਆਂ ਨੂੰ ਸਰਕਾਰ ਚੱਲਣ ਦਿੰਦੀ ਹੈ। ਜਦੋਂ ਵੇਖਿਆ ਕਿ ਸਿਆਸਤ ਵਿੱਚ ਵੀ ਅਜਿਹਾ ਪ੍ਰਦੂਸ਼ਣ ਹੈ ਤਾਂ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਕਥਨੀ ਤੇ ਕਰਨੀ ਤੋਂ ਪ੍ਰਭਾਵਤ ਹੋਕੇ ਉਹ ਇਸ ਪਾਰਟੀ ਦਾ ਹਿੱਸਾ ਬਣ ਗਏ। 

ਕਹਿੰਦੇ ਨੇ ਕਿ ਸਮਾਜ ਦੀ ਹੋਣੀ ਬਦਲ ਕੇ ਨਵਾਂ ਲੋਕ ਪੱਖੀ ਸਮਾਜ ਸਿਰਜਣ ਦਾ ਸੁਪਨਾ ਲੈਣ ਵਾਲੇ ਵਿਅਕਦੀ ਸੁਤੇਸਿੱਧ ਹੀ ਲੋਕ ਲਹਿਰ ਦੀ ਅਗਵਾਈ ਨਹੀਂ ਕਰਨ ਲੱਗ ਪੈਂਦੇ, ਬਲਕਿ ਪਰਿਵਾਰਕ ਪਿਛੋਕੜ, ਬਚਪਨ ਦੇ ਦਿਨ ਤੇ ਜਵਾਨੀ ਦੇ ਕੌੜੇ ਕਸੈਲੇ ਤਜ਼ਰਬੇ ਹੀ ਵਿਅਕਤੀ ਨੂੰ ਇਸਦੇ ਕਾਬਲ ਬਣਾਉਂਦੇ ਹਨ। 

 
ਕਹਿੰਦੇ ਨੇ ਕਿ ਸਮਾਜ ਦੀ ਹੋਣੀ ਬਦਲ ਕੇ ਨਵਾਂ ਲੋਕ ਪੱਖੀ ਸਮਾਜ ਸਿਰਜਣ ਦਾ ਸੁਪਨਾ ਲੈਣ ਵਾਲੇ ਵਿਅਕਦੀ ਸੁਤੇਸਿੱਧ ਹੀ ਲੋਕ ਲਹਿਰ ਦੀ ਅਗਵਾਈ ਨਹੀਂ ਕਰਨ ਲੱਗ ਪੈਂਦੇ, ਬਲਕਿ ਪਰਿਵਾਰਕ ਪਿਛੋਕੜ, ਬਚਪਨ ਦੇ ਦਿਨ ਤੇ ਜਵਾਨੀ ਦੇ ਕੌੜੇ ਕਸੈਲੇ ਤਜ਼ਰਬੇ ਹੀ ਵਿਅਕਤੀ ਨੂੰ ਇਸਦੇ ਕਾਬਲ ਬਣਾਉਂਦੇ ਹਨ। ਤੇ ਫੇਰ ਇਹ ਲੋਕ ਕਿਸੇ ਭੀੜ ਦਾ ਹਿੱਸਾ ਨਹੀਂ, ਸਗੋਂ ਭੀੜ ਤੋਂ ਵੱਖਰਾ ਇੱਕ ਚਿਹਰਾ ਨਜ਼ਰ ਆਉਂਦੇ ਹਨ। ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਇੱਕ ਅਜਿਹਾ ਹੀ ਨਾਂ ਹੈ ਜੋ ਜ਼ਿੰਦਗੀ ਦੇ ਕੌੜੇ ਕਸੈਲੇ ਤਜ਼ਰਬਿਆਂ ਚੋਂ ਨਿਕਲ ਕੇ ਲੋਕ ਸੇਵਾ ਲਈ ਸਾਹਮਣੇ ਆਇਆ ਹੈ। ਮਾਨਸ਼ਾਹੀਆ ਦੀ ਦਿਆਨਤਦਾਰੀ ਅਤੇ ਲੋਕ ਸੇਵਾ ਭਾਵਨਾ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਨੇ ਉਸਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਮਾਨਸਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।
 
ਨਾਜ਼ਰ ਸਿੰਘ ਮਾਨਸ਼ਾਹੀਆ ਦਾ ਜਨਮ ਮੱਧਵਰਗੀ ਖੇਤੀਬਾੜੀ ਕਾਰੋਬਾਰ ਨਾਲ ਜੁੜੇ ਪਰਿਵਾਰ ਵਿੱਚ ਸਰਦਾਰ ਮਹਿਮਾ ਸਿੰਘ ਮਾਨਸ਼ਾਹੀਆ ਅਤੇ ਮਾਤਾ ਸੁਰਜੀਤ ਕੌਰ ਦੇ ਘਰ 5 ਅਕਤੂਬਰ 1960 ਨੂੰ ਹੋਇਆ। ਇਹਨਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਬਚਪਨ ਤੋਂ ਹੀ ਸਬਜ਼ੀ ਤੇ ਦੁੱਧ ਵੇਚਣ ਦੇ ਕਾਰੋਬਾਰ ਵਿੱਚ ਆਪਣੇ ਮਾਪਿਆਂ ਦੀ ਸਹਾਇਤਾ ਕਰਦੇ ਹੋਏ ਉਹਨਾਂ ਨੂੰ ਇਹ ਗੱਲ ਬਾਰੀਕੀ ਨਾਲ ਸਮਝਣ ਦਾ ਮੌਕਾ ਮਿਲਿਆ ਕਿ ਕਿਸਾਨ ਦੀ ਜ਼ਿੰਦਗੀ ਕੀ ਹੈ ਤੇ ਆਮ ਆਦਮੀ ਰੋਟੀ ਰੋਜ਼ੀ ਲਈ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੈ। ਅੱਜ ਜਦੋਂ ਗੱਲ ਕਿਸਾਨਾਂ ਦੀਆਂ ਆਤਮਹੱਤਿਆਵਾਂ ਦੀ ਹੁੰਦੀ ਹੈ ਜਾਂ ਫੇਰ ਬੇਰੋਜ਼ਗਾਰੀ ਦੀ ਹੁੰਦੀ ਹੈ ਤਾਂ ਨਜ਼ਰ ਸਿੰਘ ਦੇ ਦਿਮਾਗ਼ ਉਹ ਤਸਵੀਰ ਉਭਰ ਆਉਂਦੀ ਹੈ ਜਦੋਂ ਉਹ ਛੋਟੇ ਹੁੰਦੇ ਸਨ। ਘਰ ਦੀਆਂ ਆਰਥਕ ਤੰਗੀਆਂ ਉਹਨਾਂ ਨੂੰ ਲੋਕਾਂ ਦੀ ਭਲਾਈ ਵੱਲ ਪ੍ਰੇਰ ਰਹੀਆਂ ਹਨ। 
 
ਘਰ ਦੀਆਂ ਆਰਥਿਕ ਤੰਗੀਆਂ ਦੇ ਬਾਵਜ਼ੂਦ ਨਾਜ਼ਰ ਸਿੰਘ ਨੇ 1975 ਵਿੱਚ ਪਹਿਲੀ ਪੁਜੀਸ਼ਨ 'ਚ ਦਸਵੀਂ ਕਰਨ ਤੋਂ ਬਾਅਦ 1982 ਵਿੱਚ ਗੁਰੂ ਨਾਨਕ ਇੰਜ਼ਨੀਅਰਿੰਗ ਕਾਲਜ਼ ਲੁਧਿਆਣਾ ਤੋਂ ਬੀ.ਐਸ.ਸੀ ਇੰਜਨੀਅਰਿੰਗ (ਸਿਵਲ) ਦੀ ਡਿਗਰੀ ਪ੍ਰਾਪਤ ਕੀਤੀ। ਇਸ ਸਮੇਂ ਦੌਰਾਨ ਉਹ ਕਾਲਜ ਦੀਆਂ ਸਰਗਰਮੀਆਂ ਨਾਲ ਗਹਿਰਾਈ ਨਾਲ ਜੁੜੇ ਰਹੇ ਤੇ ਕਾਲੇਜ ਦੀ ਸਟੂਡੈਂਟ ਕਾਉਂਸਿਲ ਚ' ਐਕਸ ਆਫੀਸ਼ਿਓ ਮੈਂਬਰ ਦੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ। ਉਹ ਸਕੂਲ ਸਮੇਂ ਤੋਂ ਹੀ ਹਾਕੀ ਦੇ ਬਹੁਤ ਵਧੀਆ ਖਿਡਾਰੀ ਰਹੇ ਅਤੇ ਕਾਲਜ਼ ਦੀ ਪੜ੍ਹਾਈ ਦੌਰਾਨ ਐਥਲਿਟਕਸ ਟੀਮ ਦੇ ਕਪਤਾਨ ਵੀ ਰਹੇ। ਉਹਨਾਂ ਕਾਲਜ ਦੀ ਖੇਡ ਕਮੇਟੀ ਦੇ ਸਕੱਤਰ ਦੀ ਜਿੰਮੇਵਾਰੀ ਵੀ ਕਾਫੀ ਦੇਰ ਤੱਕ ਬਾਖੂਬੀ ਨਿਭਾਈ। ਇਹ ਸਭ ਸਿੱਧ ਕਰਦਾ ਹੈ ਕਿ ਉਹ ਕਿਸੇ ਵੀ ਕਿਸਮ ਦੀ ਜਿੰਮੇਵਾਰੀ ਲੈਣ ਲਈ ਬਚਪਨ ਤੋਂ ਹੀ ਤਿਆਰੀ ਕਰਦੇ ਆ ਰਹੇ ਹਨ।  
 
ਰੋਪੜ ਥਰਮਲ ਪ੍ਰੋਜੈਕਟ ਤੋਂ ਨੌਕਰੀ ਦੀ ਸ਼ੁਰੂਆਤ ਕਰਦੇ ਹੋਏ ਉਹ ਪੰਜਾਬ ਸਟੇਟ ਟਿਊਬਵੈਲ ਕਾਰਪੋਰੇਸ਼ਨ (ਨਵੰਬਰ 1983 ਤੋਂ ਨਵੰਬਰ 1989 ਤੱਕ) ਵਿੱਚ ਬਤੌਰ ਜੇ.ਈ ਰਹੇ ਅਤੇ ਦਸੰਬਰ 1989 ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਬਤੋਰ ਸਹਾਇਕ ਵਾਤਾਵਰਣ ਇੰਜਨੀਅਰ ਭਰਤੀ ਹੌਏ। ਕਈ ਅਹੁਦਿਆਂ ਤੇ ਰਹਿੰਦੇ ਹੋਏ ਉਹ ਅਕਤੂਬਰ 2014 ਵਿੱਚ ਸੀਨੀਅਰ ਵਾਤਾਵਰਣ ਇੰਜਨੀਅਰ ਬਣੇ। ਨੌਕਰੀ ਦੇ ਦੌਰਾਨ ਉਹਨਾਂ ਨੇ ਜਨਰਲ ਸਕੱਤਰ ਅਤੇ ਪ੍ਰਧਾਨ, ਅਫਸਰ ਐਸੋਸ਼ੀਏਸ਼ਨ ਪੰਜਾਬ ਪ੍ਰਦੂਸ਼ਣ ਰੋਕਥਾਮ ਕੰਟਰੋਲ ਬੋਰਡ ਦੀਆ ਜਿੰਮੇਵਾਰੀਆ ਵੀ ਨਿਭਾਈਆਂ ਜਿਥੋਂ ਉਹਨਾਂ ਵਿੱਚ ਇੱਕ ਨੇਤਾ ਦੇ ਗੁਣ ਉਭਰਨ ਲੱਗੇ।
 
ਭਾਵੇਂ ਉਹ ਊਚੇ ਅਹੁਦੇ ਤੇ ਸਨ ਪਰੰਤੂ ਉਹਨਾਂ ਮਹਿਸੂਸ ਕੀਤਾ ਕਿ ਨੌਕਰੀ ਇੱਕ ਚੁਣੌਤੀ ਹੈ ਤੇ ਜਿੰਮੇਵਾਰੀ ਵਾਲੀ ਸੀਟ ਤੇ ਬੈਠਕੇ ਬੇਦਾਗ ਨਹੀਂ ਰਿਹਾ ਜਾ ਸਕਦਾ। ਦਰ ਅਸਲ ਵੱਡੀਆਂ ਸਨਅਤਾਂ ਦੇ ਮਾਲਿਕ, ਅਧਿਕਾਰੀਆਂ ਨੂੰ ਹਰ ਹੀਲੇ ਵਸੀਲੇ ਆਪਣੇ ਹਿੱਤਾਂ ਦੀ ਪੂਰਤੀ ਲਈ ਆਪਣਾ ਹੱਥ ਠੋਕਾਂ ਬਣਾ ਲੈਂਦੇ ਹਨ। ਪਰੰਤੂ ਨਾਜ਼ਰ ਸਿੰਘ ਨੇ ਆਪਣੇ ਆਪ ਨੂੰ ਪਾਕ ਦਾਮਨ ਰੱਖਿਆ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਉਹਨਾ ਦੀ ਕਰਨੀ ਦੇ ਅੰਜ਼ਾਮ ਤੱਕ ਵੀ ਪਹੁੰਚਾਇਆ। ਇਸ ਵੇਲੇ ਤੱਕ ਉਹ ਇਹ ਸਿੱਖ ਚੁਕੇ ਸਨ ਕਿ ਨੌਕਰੀ ਕਰਨੀ ਹੈ ਤਾਂ ਸਰਕਾਰ ਦਾ ਹੀ ਪੱਖ ਪੂਰਨ ਪਵੇਗਾ, ਇਸ ਲਈ ਨੌਕਰੀ ਪ੍ਰਤੀ ਉਹਨਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਸੀ। ਦੂਜੇ ਪਾਸੇ ਇਹ ਗੱਲ ਫੇਲ ਚੁਕੀ ਸੀ ਕਿ ਨਾਜ਼ਰ ਸਿੰਘ ਤੋਂ ਕੋਈ ਨਹੀਂ ਬਚ ਸਕਦਾ ਕਿਉਂਕਿ ਉਹ ਅਸੂਲਾਂ ਦਾ ਪੱਕਾ ਹੈ ਤੇ ਨਾਜਾਇਜ਼ ਕੰਮ ਉਹ ਕਰਨ ਨਹੀਂ ਦੇਵੇਗਾ। ਸਨਅਤਕਾਰਾਂ ਅਤੇ ਉਦਯੋਗਪਤੀਆਂ ਵਿੱਚ ਵੀ ਇਸਦੀ ਚਰਚਾ ਹੋਣ ਲੱਗੀ ਜਿਸ ਦਾ ਨਾਜ਼ਰ ਸਿੰਘ ਨੂੰ ਲਾਭ ਵੀ ਹੋਇਆ ਤੇ ਨੁਕਸਾਨ ਵੀ। ਲਾਭ ਇਹ ਕਿ ਆਮ ਲੋਕ ਉਸਦੇ ਨਾਲ ਜੁੜਨ ਲੱਗੇ ਤੇ ਨੁਕਸਾਨ ਇਹ ਕਿ ਉਹ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗੇ।
 
ਕਿਸੇ ਸ਼ਾਇਰ ਨੇ ਖੂਬ ਕਿਹਾ ਹੈ, ' ਜ਼ਿੰਦਗੀ ਤੁਝਸੇ ਹਰ ਸਾਂਸ ਪੇ ਸਮਝੌਤਾ ਕਰ ਲੂੰ, ਯੇ ਮੁਮਕਿਨ ਹੀ ਨਹੀਂ, ਸ਼ੌਕ ਜੀਨੇ ਕਾ ਮੁਝੇ ਭੀ ਬਹੁਤ ਹੈ, ਲੇਕਿਨ ਇਤਨਾ ਭੀ ਨਹੀਂ।' ਇਹ ਗੱਲ ਸ. ਨਾਜ਼ਰ ਸਿੰਘ ਦੀ ਜੀਵਨੀ ਤੇ ਢੁਕਵੀਂ ਬੈਠਦੀ ਹੈ। ਉਹ ਨੌਕਰੀ ਸਰਕਾਰ ਦੀ ਕਰਦੇ ਸਨ ਤੇ ਤਰਫਦਾਰੀ ਆਮ ਲੋਕਾਂ ਦੀ। ਉਹਨਾਂ ਇਸ ਦੌਰਾਨ ਵੱਡੀਆਂ ਮੱਛੀਆ ਹੀ ਨਹੀਂ ਸਗੋਂ ਵੱਡੇ ਵੱਡੇ ਮਗਰਮੱਛਾਂ ਨੂੰ ਵੀ ਹੱਥ ਪਾਇਆ। ਇਸਤੋਂ ਬਾਅਦ ਉਹ ਸਰਕਾਰ ਦੇ ਨਾਲ-ਨਾਲ ਵੱਡੇ ਲੋਕਾਂ ਦੀਆਂ ਨਜ਼ਰਾਂ ਵਿੱਚ ਵੀ ਆ ਗਏ। ਅਪ੍ਰੈਲ 2011 ਤੋਂ ਮਈ 2013 ਤੱਕ ਬਠਿੰਡਾ ਵਿਖੇ ਪੋਸਟਿੰਗ ਦੌਰਾਨ ਬਠਿੰਡਾ ਕੈਮਿਕਲ ਇੰਡਸਟਰੀ (ਡਿਸਟਿੱਲਰੀ ਡਿਵੀਜਨ ) ਵਿਰੁੱਧ ਕਾਰਵਾਈ ਕੀਤੀ। ਇਸਦਾ ਇਨਾਮ ਇਹ ਮਿਲਿਆ ਕਿ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਉਹ ਵੀ ਉਸ ਸਮੇਂ ਜਦੋਂ ਪੰਚਾਇਤੀ ਰਾਜ ਚੋਣਾਂ ਕਾਰਨ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਸੀ। 
 
ਉਹਨਾਂ ਲੁਧਿਆਣਾ ਵਿੱਚ ਸਥਾਪਿਤ ਕਾਮਨ ਐਫਿਊਲੈਂਟ ਟ੍ਰੀਟਮੈਂਟ ਪਲਾਂਟ ਦੀ ਪੜਤਾਲ ਸਮੇਂ ਕਈ ਗੰਭੀਰ ਕਿਸਮ ਦੀਆਂ ਉਲੰਘਣਾਵਾ ਵੇਖੀਆਂ ਪਰੰਤੂ ਬੋਰਡ ਦੋਸ਼ੀਆ ਵਿਰੁੱਧ ਕੋਈ ਕਾਰਵਾਈ ਨਹੀਂ ਸਕਿਆ। ਇਹ ਸਾਰੇ ਵਰਤਾਰੇ ਤੋਂ ਦੁੱਖੀ ਹੋ ਕੇ ਨਾਜ਼ਰ ਸਿੰਘ ਨੇ ਨੌਕਰੀ ਛੱਡਣ ਦਾ ਫੈਸਲਾ ਲਿਆ ਪਰੰਤੂ ਸਰਕਾਰ ਨੇ ਨੋਟਿਸ ਪ੍ਰਵਾਨ ਨਹੀਂ ਕੀਤਾ। ਜਲੰਧਰ ਦੇ ਚਮੜਾ ਉਦਯੋਗ ਵਲੋਂ ਲਗਭਗ 1 ਕਰੋੜ ਲੀਟਰ ਗੰਦਾ ਪਾਣੀ ਹਰ ਦਿਨ ਕਾਲਾ ਸੰਘੀਆਂ ਡਰੇਨ ਰਾਹੀਂ ਸਤਲੁਜ ਦਰਿਆ ਵਿੱਚ ਸੁੱਟਿਆ ਜਾ ਰਿਹਾ ਸੀ। ਜਲੰਧਰ ਜ਼ੋਨ ਦੇ ਇੰਚਾਰਜ ਵਜੋਂ ਨਾਜ਼ਰ ਸਿੰਘ ਨੇ ਕਾਰਵਾਈ ਕੀਤੀ ਪਰੰਤੂ ਸਰਕਾਰ ਨੇ ਦੋਸ਼ੀਆਂ ਦਾ ਹੀ ਸਾਥ ਦਿੱਤਾ। ਸਰਕਾਰੀ ਵਤੀਰੇ ਤੋਂ ਨਾਰਾਜ਼ ਹੋਕੇ ਸ. ਨਜ਼ਰ ਸਿੰਘ ਨੇ ਜਨਵਰੀ 2015 ਵਿੱਚ ਬੋਰਡ ਨੂੰ ਅਲਵਿਦਾ ਕਹਿ ਦਿੱਤਾ ਤੇ ਆਪਣੇ ਪੁਸ਼ਤੈਨੀ ਧੰਦੇ ਖੇਤੀ ਅਤੇ ਵਾਤਾਵਰਣ ਸੰਭਾਲ ਵਿੱਚ ਲੱਗ ਪਏ ਤੇ ਵਾਤਾਵਰਨ ਪ੍ਰੇਮੀ ਵਜੋਂ ਮਸ਼ਹੂਰ ਹੋ ਗਏ। 
 
ਇਸਤੋਂ ਬਾਅਦ ਉਹ ਬੇਚੈਨ ਹੋ ਗਏ ਤੇ ਸਿਸਟਮ ਨੂੰ ਤਬਦੀਲ ਕਰਨ ਦੀ ਸੋਚਣ ਲੱਗੇ। ਪੰਜਾਬ ਦੀ ਰਾਜਨੀਤਿਕ ਹਾਲਤ ਨੇ ਨਾਜ਼ਰ ਸਿੰਘ ਨੂੰ ਹੋਰ ਵੀ ਦੁਖੀ ਕੀਤਾ। ਫੇਰ ਅਚਾਨਕ ਇੱਕ ਅਜਿਹਾ ਜਨ ਸੈਲਾਬ ਸ੍ਰੀ ਅਰਵਿੰਦ ਕੇਜ਼ਰੀਵਾਲ ਦੀ ਅਗੁਵਾਈ ਹੇੇਠ ਉਠਿਆ ਜਿਸਨੇ ਦਿੱਲੀ ਦੀ ਰਾਜਨੀਤਕ ਗੰਦਗੀ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ। ਇਸ ਘਟਨਾ ਦਾ ਅਸਰ ਨਾਜ਼ਰ ਸਿੰਘ ਤੇ ਅਜਿਹਾ ਹੋਇਆ ਕਿ ਉਹ ਆਮ ਆਦਮੀ ਪਾਰਟੀ ਵੱਲ ਖਿੱਚੇ ਚਲੇ ਗਏ। ਉਹ ਪਾਰਟੀ ਦੀ ਸੋਚ ਨੂੰ ਸਮਰਪਿਤ ਹੋ ਕੇ ਲੋਕ ਪੱਖੀ ਕੰਮਾਂ ਨਾਲ ਜੁੜ ਗਏ । ਖੇਤ ਮਜ਼ਦੂਰਾਂ ਦੇ ਧਰਨੇ ,ਅਧਿਆਪਕ ਵਰਗ ਦੀਆਂ ਮੰਗਾਂ, ਦਲਿਤਾਂ ਉੱਪਰ ਅੱਤਿਆਚਾਰ, ਮੁਲਾਜ਼ਮ ਪੱਖੀ ਮੰਗਾਂ ਅਤੇ ਹੋਰ ਕਿੰਨੀਆਂ ਹੀ ਜੱਥੇਬੰਦੀਆਂ ਵੱਲੋਂ ਉੱਠੀਆ ਲਹਿਰਾਂ 'ਚ ਉਹਨਾਂ ਸਰਗਰਮ ਹਿੱਸਾ ਹੀ ਨਹੀਂ ਲਿਆ ਸਗੋਂ ਅਗੁਵਾਈ ਵੀ ਕੀਤੀ। 'ਆਪ' ਨੇ ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆਂ ਨੂੰ ਵਿਧਾਨਸਭਾ ਹਲਕਾ ਮਾਨਸਾ ਤੋਂ ਉਮੀਦਵਾਰ ਬਣਾ ਕੇ ਮਹਾਨ ਵਿਦਵਾਨ ਕਾਰਲਾਇਲ ਦੇ ਮਹਾਂਵਾਕ ਨੂੰ ਸਹੀ ਸਿੱਧ ਕੀਤਾ ਹੈ ਕਿ '”ਇਤਬਾਰ ਕਰਕੇ ਜੇ ਹੀਰੋ ਨੂੰ ਸਾਰੀ ਤਾਕਤ ਸੌਂਪ ਦਿੱਤੀ ਜਾਵੇ ਤਾਂ ਉਹ ਦੁਨੀਆਂ ਨੁੂੂੰ ਸਰਵੋਤਮ ਸਰਕਾਰ ਅਤੇ ਲਾਸਾਨੀ ਇਨਸਾਫ ਦੇਵੇਗਾ।'  ਹੁਣ ਇਹ ਵੇਖਣਾ ਬਾਕੀ ਹੈ ਕਿ ਆਮ ਲੋਕ ਉਹਨਾਂ ਨੂੰ ਕਿੰਨੀ ਤਾਕਤ ਨਾਲ ਜਿਤਾਉਂਦੇ ਹਨ।
Related Articles
Have something to say? Post your comment