Punjab

ਆਪਸੀ ਭਾਈਚਾਰੇ ਤੇ ਸਮਾਜ ਸੇਵਾ ਨੂੰ ਸਮਰਪਤ ਇੱਕ ਹੋਣਹਾਰ ਤੇ ਨਿਰਪੱਖ ਚਿਹਰਾ ਸ.ਜਗਦੀਪ ਸਿੰਘ ਸੰਧੂ

December 18, 2016 10:07 PM
JAGDEEP SANDHU
ਆਪਸੀ ਭਾਈਚਾਰੇ ਤੇ ਸਮਾਜ ਸੇਵਾ ਨੂੰ ਸਮਰਪਤ ਇੱਕ ਹੋਣਹਾਰ ਤੇ ਨਿਰਪੱਖ ਚਿਹਰਾ ਸ.ਜਗਦੀਪ ਸਿੰਘ ਸੰਧੂ  
'ਆਮ ਆਦਮੀ ਪਾਰਟੀ' ਦਾ ਜਦੋਂ ਹੁਕਮ ਆਇਆ ਕਿ 'ਪਰਿਵਾਰ ਜੋੜੋ' ਮੁਹਿੰਮ ਆਰੰਭ ਕਰਨੀ ਹੈ ਤਾਂ ਇਸ ਸ਼ਖਸ਼ ਨੇ 15000 ਪਰਿਵਾਰਾਂ ਨੂੰ ਪਾਰਟੀ ਨਾਲ ਜੋੜਿਆ, ਜਦੋਂ ਹੁਕਮ ਆਇਆ ਕਿ ਮਾਘੀ ਮੇਲੇ ਤੇ ਇਕੱਠ ਕਰਨਾ ਹੈ ਤਾਂ ਇਹ 20000 ਲੋਕਾਂ ਨੂੰ ਨਾਲ ਲੈਕੇ ਪੰਡਾਲ ਵਿੱਚ ਉਤਰਿਆ, ਹੁਸੈਨੀਵਾਲਾ ਦੀ ਯੂਥ ਰੈਲੀ ਵਿੱਚ ਇਹ ਆਪਣੇ 5000 ਨੌਜਵਾਨ ਸਾਥੀਆਂ ਨਾਲ ਜਾ ਖਲੋਤਾ ਤੇ ਜਦੋਂ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿ ਕੋਠੀ ਨੂੰ ਘੇਰਨ ਦਾ ਪ੍ਰੋਗਰਾਮ ਬਣਿਆ ਤਾਂ ਵੀ ਇਹ ਸਭਤੋਂ ਅੱਗੇ ਸੀ। ਸਵਾਲ ਇਹ ਹੈ ਕਿ ਆਖਿਰ ਜਗਦੀਪ ਸਿੰਘ ਸੰਧੂ ਵਿੱਚ ਅਜਿਹੀ ਕਿਹੜੀ ਚੁੰਬਕੀ ਖਿੱਚ ਹੈ ਜੋ ਇੱਕ ਆਵਾਜ਼ ਮਾਰਨ ਤੇ ਹਜ਼ਾਰਾਂ ਦੀ ਭੀੜ ਜਮਾਂ ਕਰ ਲੈਣ ਦੀ ਤਾਕ਼ਤ ਰੱਖਦੀ ਹੈ ? ਜਵਾਬ ਹੈ, ਸੰਧੂ ਦੀ ਮਿਲਨਸਾਰਤਾ, ਹਰ ਵੇਲੇ ਲੋਕਾਂ ਦੇ ਕੰਮ ਆਉਣਾ, ਸਾਦਾ ਜੀਵਨ ਤੇ ਲੋਕ ਹਿੱਤ ਲਈ ਸਮਰਪਣ ਦੀ ਭਾਵਨਾ। ਇਹਨਾਂ ਗੁਣਾਂ ਸਦਕਾ ਹੀ "ਆਪ" ਨੇ ਸੰਧੂ ਨੂੰ ਗਿੱਦੜਬਾਹਾ ਤੋਂ ਆਉਂਦੀਆਂ ਵਿਧਾਨਸਭਾ ਚੋਣਾਂ ਲਈ ਆਪਣਾ ਉਮੀਦਵਾਰ ਐਲਾਨਿਆ ਹੈ।
ਜਗਦੀਪ ਸਿੰਘ ਸੰਧੂ ਭਾਵੇਂ ਅੱਜ ਆਮ ਆਦਮੀ ਪਾਰਟੀ ਦਾ ਤੇ ਖਾਸ ਕਰਕੇ ਨੌਜਵਾਨ ਵਰਗ ਦਾ ਚਹੇਤਾ ਬਣ ਚੁਕਾ ਹੈ ਪਰੰਤੂ ਇਸ ਮੁਕਾਮ ਤੇ ਪੁੱਜਣ ਲਈ ਉਸਨੇ ਬਹੁਤ ਘਾਲਣਾ ਘਾਲੀ ਹੈ। ਸ੍ਰੀ ਮੁਕਤਸਰ ਸਾਹਿਬ ਨੇੜੇ ਪਿੰਡ ਫੱਤਣਵਾਲਾ ਦੇ ਰਹਿਣ ਵਾਲੇ ਲੋਕ ਜਾਣਦੇ ਹਨ ਕਿ ਉਹਨਾਂ ਦਾ ਪਿੰਡ ਸਿਆਸੀ ਕਾਰਨਾਂ ਕਰਕੇ ਕਾਫੀ ਮਸ਼ਹੂਰ ਹੈ। ਕੋਈ ਵਕਤ ਸੀ ਕਿ ਇੱਕ ਸਿਆਸੀ ਪਰਿਵਾਰ ਇੱਥੇ ਕਿਸੇ ਦੇ ਪੈਰ ਨਹੀਂ ਸੀ ਲੱਗਣ ਦਿੰਦਾ, ਤੇ ਹੁਣ ਵਕਤ ਦਾ ਧੁਰਾ ਸੰਧੂ ਦੇ ਘਰ ਜਾ ਖਲੋਤਾ ਹੈ। ਮਹਿੰਦਰ ਸਿੰਘ ਸੰਧੂ ਦੇ ਪੁੱਤਰ ਜਸਕਰਨ ਸਿੰਘ ਸੰਧੂ ਦੇ ਘਰ 16 ਜਨਵਰੀ 1981 ਨੂੰ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਜਗਦੀਪ ਸਿੰਘ ਦਾ ਜਨਮ ਹੋਇਆ। ਸਖਤ ਮਿਹਨਤ, ਇਮਾਨਦਾਰੀ, ਗਰੀਬ ਗੁਰਬੇ ਦੀ ਮਦਦ ਕਰਨ ਅਤੇ ਮਿੱਠ ਬੋਲੜੇ ਸੁਭਾਅ ਦੇ ਕਾਰਨ ਇਹ ਪਰਿਵਾਰ ਪਹਿਲਾਂ ਤੋਂ ਹੀ ਲੋਕਾਂ ਵਿੱਚ ਇੱਕ ਵੱਖਰੀ ਪਛਾਣ ਰੱਖਦਾ ਹੈ।
 ਰਾਜਨੀਤਕ ਪੱਖ ਤੋਂ ਮਜ਼ਬੂਤ ਹੋਣ ਕਾਰਨ ਫੱਤਣਵਾਲਾ ਦੇ ਇੱਕ ਖਾਸ ਪਰਿਵਾਰ ਨੂੰ ਕਿਸੇ ਨੇ ਚਣੌਤੀ ਨਹੀ ਸੀ ਦਿੱਤੀ ਪਰ ਆਪਣੇ ਵਿਸ਼ੇਸ਼ ਗੁਣਾਂ ਸਦਕਾ ਸੰਧੂ ਪਰਿਵਾਰ ਦੀ ਧੜੱਲੇਦਾਰ ਸਖਸ਼ੀਅਤ ਸ. ਮਹਿੰਦਰ ਸਿੰਘ ਸੰਧੂ ਨੇ ਜ਼ੋਰਾਵਰਾਂ ਨਾਲ ਖਹਿ ਕੇ ਟੁਰਨ ਦੀ ਜੁਰਅਤ ਕੀਤੀ ਤੇ ਵੱਡੇ ਵੋਟ ਫਰਕ ਨਾਲ ਪਿੰਡ ਦੀ ਸਰਪੰਚੀ ਜਿੱਤੀ। ਹੁਣ ਜਗਦੀਪ ਸਿੰਘ ਸੰਧੂ ਵੀ ਪਰਿਵਾਰ ਦੀ ਪ੍ਰੰਪਰਾ ਨੂੰ ਅੱਗੇ ਤੋਰ ਰਿਹਾ ਹੈ।

ਰਾਜਨੀਤਕ ਪੱਖ ਤੋਂ ਮਜ਼ਬੂਤ ਹੋਣ ਕਾਰਨ ਫੱਤਣਵਾਲਾ ਦੇ ਇੱਕ ਖਾਸ ਪਰਿਵਾਰ ਨੂੰ ਕਿਸੇ ਨੇ ਚਣੌਤੀ ਨਹੀ ਸੀ ਦਿੱਤੀ ਪਰ ਆਪਣੇ ਵਿਸ਼ੇਸ਼ ਗੁਣਾਂ ਸਦਕਾ ਸੰਧੂ ਪਰਿਵਾਰ ਦੀ ਧੜੱਲੇਦਾਰ ਸਖਸ਼ੀਅਤ ਸ. ਮਹਿੰਦਰ ਸਿੰਘ ਸੰਧੂ ਨੇ ਜ਼ੋਰਾਵਰਾਂ ਨਾਲ ਖਹਿ ਕੇ ਟੁਰਨ ਦੀ ਜੁਰਅਤ ਕੀਤੀ ਤੇ ਵੱਡੇ ਵੋਟ ਫਰਕ ਨਾਲ ਪਿੰਡ ਦੀ ਸਰਪੰਚੀ ਜਿੱਤੀ। ਹੁਣ ਜਗਦੀਪ ਸਿੰਘ ਸੰਧੂ ਵੀ ਪਰਿਵਾਰ ਦੀ ਪ੍ਰੰਪਰਾ ਨੂੰ ਅੱਗੇ ਤੋਰ ਰਿਹਾ ਹੈ। 

 ਬਾਰਵੀਂ ਤੱਕ ਪੜ੍ਹੇ ਜਗਦੀਪ ਸੰਧੂ ਦੀ ਮੁੱਢਲੀ ਸਿੱਖਿਆ ਕੌਨਵੈਂਟ ਸਕੂਲ ਵਿੱਚ ਹੋਈ। ਇਸੇ ਦੌਰਾਨ ਹੀ ਪਿਤਾ ਦਾ ਸਾਇਆ ਸਿਰ ਤੋਂ ਹਟਣ ਮਗਰੋਂ ਬਾਲ ਉਮਰੇ ਪਈਆਂ ਪਰਿਵਾਰਕ ਤੇ ਸਮਾਜਿਕ ਜਿੰਮੇਵਾਰੀਆਂ ਕਾਰਨ ਅੱਗੇ ਦੀ ਪੜ੍ਹਾਈ ਨਹੀਂ ਕਰ ਸਕਿਆ। ਇਸਨੂੰ ਕੁਦਰਤ ਦੀ ਮਰਜ਼ੀ ਮੰਨ ਕੇ ਜਗਦੀਪ ਸਿੰਘ ਸੰਧੂ ਆਪਣੇ ਦਾਦਾ ਸ. ਮਹਿੰਦਰ ਸਿੰਘ ਸੰਧੂ ਦੀ ਨਿਗਰਾਨੀ 'ਚ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਦਾ ਨਿਰਬਾਹ ਕਾਰਨ ਲੱਗਾ।
 ਭਾਵੇਂ ਇਸ ਵੇਲੇ ਤੱਕ ਪਰਿਵਾਰ ਸਿਆਸਤ ਤੋਂ ਕਿਨਾਰਾ ਕਰ ਚੁਕਾ ਸੀ ਪਰ ਆਪਣੀ ਸਮਾਜ ਸੇਵਾ ਦੀ ਪ੍ਰਵਿਰਤੀ ਨੂੰ ਜਾਰੀ ਰੱਖਦਿਆਂ ਪਿੰਡ ਦੇ ਸਾਂਝੇ ਕੰਮਾਂ ਜਿਵੇਂ ਕਿ ਗਰੀਬ ਕੁੜੀਆਂ ਦੇ ਵਿਆਹਾਂ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ। ਸੈਂਕੜੇ ਧੀਆਂ ਦੇ ਹੱਥ ਪੀਲੇ ਕਰਨ ਲਈ ਉਹਨਾਂ ਆਰਥਿਕ ਮਦਦ ਕੀਤੀ ਅਤੇ ਕਰੀਬ ਦੋ ਕਿੱਲੇ ਜ਼ਮੀਨ ਗੁਰੂ ਘਰ ਦੇ ਨਾਂ ਕਰਕੇ ਸਾਂਝੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਵਾਇਆ। ਇਹ ਸੁੰਦਰ ਇਮਾਰਤ ਮੁਕਤਸਰ-ਜਲਾਲਾਬਾਦ ਮੁੱਖ ਸੜਕ ਦੇ ਐਨ ਉੱਪਰ ਸਥਿੱਤ ਹੈ। ਸੰਧੂ ਖੇਤੀ ਦੇ ਨਾਲ-ਨਾਲ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਵੀ ਜੁੜੇ ਰਹੇ ਹਨ। ਲੋਕ ਜਗਦੀਪ ਸਿੰਘ ਦੀ ਕਾਰਜ਼ ਕੁਸ਼ਲਤਾ, ਸਿਆਣਪ ਤੇ ਦੂਰ ਅੰਦੇਸ਼ੀ ਦੇ ਮੁਰੀਦ ਹਨ। ਇਸੇ ਦੌਰਾਨ ਉਹ ਤਰਨਤਾਰਨ (ਸ੍ਰੀ ਅਮ੍ਰਿਤਸਰ ਸਾਹਿਬ) ਵਿਚ ਸਥਿੱਤ ਇਕ ਧਾਰਮਿਕ ਸੰਸਥਾ ਦੇ ਸੰਚਾਲਕ ਮਹਾਂਪੁਰਖਾਂ ਨਾਲ ਜੁੜ ਗਏ ਤੇ ਸਮਾਜਸੇਵੀ ਕੰਮਾਂ ਵਿੱਚ ਹੋਰ ਜ਼ਿਆਦਾ ਹਿੱਸਾ ਲੈਣ ਲੱਗੇ।
2011 ਵਿੱਚ ਭਾਰੀ ਬਾਰਿਸ਼ਾਂ ਦੌਰਾਨ ਬਣੀ ਹੜਾਂ ਵਾਲੀ ਸਥਿਤੀ 'ਚ ਫੱਤਣਵਾਲਾ ਇਸਦਾ ਵੱਡਾ ਸ਼ਿਕਾਰ ਬਣਿਆ। ਇਸ ਸਥਿਤੀ ਨੂੰ ਆਪਣੀ ਰਾਜਸੀ ਖੇਡ ਦਾ ਹਿੱਸਾ ਬਨਾਉਣ ਲਈ ਇਲਾਕੇ ਦੇ ਇੱਕ ਵੱਡੇ ਸਿਆਸੀ ਪਰਿਵਾਰ ਨੇ ਜਗਦੀਪ ਦੇ ਦਾਦਾ ਸ. ਮਹਿੰਦਰ ਸਿੰਘ ਸੰਧੂ ਨਾਲ ਬੀਤੇ ਦੀਆਂ ਕਿੜਾਂ ਕੱਢਣ ਲਈ ਪਿੰਡ ਅਕਾਲਗੜ੍ਹ ਦੇ ਲੋਕਾਂ ਨਾਲ ਹਿੰਸਕ ਟਕਰਾਅ ਕਰਵਾ ਦਿੱਤਾ ਤੇ ਆਪਣੇ ਰਾਜਨੀਤਕ ਹਿਤਾਂ ਦੀ ਪੂਰਤੀ ਲਈ ਦੋਹਾਂ ਪਿੰਡਾਂ ਦੇ ਸੈਂਕੜੇ ਵਸਨੀਕਾਂ ਤੇ ਝੂਠੇ ਪਰਚੇ ਦਰਜ਼ ਕਰਵਾ ਦਿੱਤੇ। ਸੰਧੂ ਪਰਿਵਾਰ ਨੂੰ ਪਿੰਡ ਤੇ ਆਈ ਵੱਡੀ ਮੁਸੀਬਤ ਨੂੰ ਟਾਲਣ ਲਈ ਸੱਤਾਧਾਰੀ ਅਕਾਲੀ ਦਲ ਦੇ ਸ੍ਰੀ ਮਕੁਤਸਰ ਸਾਹਿਬ ਦੇ ਹਲਕਾ ਇੰਚਾਰਜ਼ ਨਾਲ ਰਾਜਨੀਤਕ ਨੇੜਤਾ ਵਧਾਉਣੀ ਪਈ। ਇਨ੍ਹਾਂ ਅਚਾਨਕ ਬਣੇ ਹਾਲਾਤਾਂ ਨੇ ਪੂਰੇ ਸੰਧੂ ਭਾਈਚਾਰੇ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਰਾਜਨੀਤਕ ਮਜ਼ਬੂਤੀ ਹੁਣ ਪੂਰੇ ਭਾਈਚਾਰੇ ਲਈ ਬਹੁਤ ਜਰੂਰੀ ਹੈ, ਅਤੇ ਇਸ ਤਰ੍ਹਾਂ ਲੋਕਾਂ ਨੇ ਜਗਦੀਪ ਸਿੰਘ ਸੰਧੂ ਨੂੰ ਆਪਣਾ ਆਗੂ ਚੁਣ ਲਿਆ।
ਜਗਦੀਪ ਮੌਜੂਦਾ ਰਾਜਨੀਤਕ ਤਾਣੇ ਬਾਣੇ ਨੂੰ ਲੋਕਾਂ ਦੇ ਅਨੁਕੂਲ ਨਹੀ ਸੀ ਮੰਨਦਾ ਇਸ ਲਈ ਉਹ ਹਮੇਸ਼ਾਂ ਰਾਜਨੀਤਕ ਸਿਸਟਮ ਵਿੱਚ ਵੱਡੀ ਤਬਦੀਲੀ ਲਈ ਯਤਨਸ਼ੀਲ ਰਿਹਾ। ਪਿੰਡ ਤੇ ਭਾਈਚਾਰੇ ਦੇ ਸਾਥ ਨਾਲ ਪਿੰਡ ਫੱਤਣਵਾਲਾ ਦੀ ਸਰਪੰਚੀ ਲੇਡੀਜ਼ ਰਿਜ਼ਰਵ ਹੋਣ ਕਾਰਨ ਆਪਣੀ ਧਰਮਪਤਨੀ ਬੀਰਇੰਦਰ ਕੌਰ ਨੂੰ ਜਿਤਾ ਕੇ ਉਹਨਾਂ ਇਹ ਸੁਨੇਹਾ ਦਿੱਤਾ ਕਿ ਬਾਕੀ ਲੋਕ ਵੀ ਤਬਦੀਲੀ ਲਈ ਤਿਆਰ ਹੋ ਜਾਣ। ਜਗਦੀਪ ਸੰਧੂ ਅਜੇ ਬਹੁਤ ਘੱਟ ਸਮਾਂ ਹੀ ਰਵਾਇਤੀ ਸਿਆਸਤਦਾਨਾਂ ਨਾਲ ਵਿਚਰਿਆ ਸੀ ਕਿ ਉਸਨੇ ਮੌਜੂਦਾ ਸਿਆਸੀ ਸਿਸਟਮ ਦੇ ਗੰਧਲੇਪਣ ਨੂੰ ਬਹੁਤ ਨੇੜੇ ਤੋਂ ਵੇਖਿਆ ਅਤੇ ਭ੍ਰਿਸ਼ਟਾਚਾਰ, ਖੋਹ ਖਿੰਝ, ਨਜ਼ਾਇਜ਼ ਕਬਜ਼ੇ, ਨਸ਼ਿਆਂ ਦੇ ਪ੍ਰਚਲਣ ਅਤੇ ਸੱਤਾ ਪੱਖ ਦੀ ਇਸ ਵਿੱਚ ਸਿੱਧੀ ਹਿੱਸੇਦਾਰੀ ਵੇਖਕੇ ਉਹ ਧੁਰ ਅੰਦਰ ਤੱਕ ਝੰਜੋੜਿਆ ਗਿਆ ਤੇ ਉਸਨੇ ਇਕ ਪੰਜਾਬੀ ਹੋਣ ਦੇ ਨਾਤੇ ਮਹਿਸੂਸ ਕੀਤਾ ਕਿ ਪੰਜਾਬ ਜੇਕਰ ਕੁੱਝ ਸਮਾਂ ਵੀ ਹੋਰ ਅਜਿਹੇ ਰਾਜਸੀ ਸਿਸਟਮ ਅਧੀਨ ਰਿਹਾ ਤਾਂ ਇਸਦੀ ਵਿਲੱਖਣਤਾ ਦਾਗਦਾਰ ਹੋਣ ਤੋਂ ਕੋਈ ਨਹੀ ਰੋਕ ਸਕੇਗਾ।
ਜਗਦੀਪ ਨੇ 'ਆਮ ਆਦਮੀ ਪਾਰਟੀ' ਦੇ ਪੰਜਾਬ 'ਚ ਆਉਣ ਤੇ ਮਹਿਜ਼ ਇਕ ਸਾਲ ਦੀ ਜੀਅ ਤੋੜ ਮਿਹਨਤ ਨਾਲ ਹੀ ਪਾਰਟੀ ਲੀਡਰਸ਼ਿੱਪ ਦਾ ਮਨ ਅਤੇ ਵਿਸ਼ਵਾਸ਼ ਜਿੱਤ ਲਿਆ। ਵਿਲੱਖਣ ਕਾਰਜ਼ਸ਼ੈਲੀ ਤੇ ਅਗਵਾਈ ਸਮਰੱਥਾ ਨੂੰ ਮੱਦੇਨਜ਼ਰ ਰੱਖਕੇ ਪਾਰਟੀ ਨੇ ਉਸਨੂੰ ਯੂਥ ਵਿੰਗ ਦਾ ਸੂਬਾਈ ਸੰਯੁਕਤ ਸਕੱਤਰ ਨਿਯੁਕਤ ਕੀਤਾ। ਹੁਣ ਸੰਧੂ ਨੌਜਵਾਨ ਵਰਗ ਦਾ ਚਹੇਤਾ ਤੇ ਕੇਂਦਰ ਬਿੰਦੂ ਬਣ ਗਿਆ ਸੀ। ਇਸ ਦੌਰਾਨ ਪਾਰਟੀ ਨੇ ਉਮੀਦਵਾਰਾਂ ਦੀ ਲਿਸਟ ਐਲਾਨ ਦਿੱਤੀ ਪਰ ਲੋਕਾਂ ਦੀ ਆਸ ਅਨੁਸਾਰ ਲਿਸਟ ਵਿੱਚ ਜਗਦੀਪ ਸੰਧੂ ਦਾ ਨਾਮ ਨਾ ਹੋਣ ਕਾਰਨ ਉਹ ਨਿਰਾਸ਼ ਨਾ ਹੋਇਆ ਸਗੋਂ ਹੋਰ ਮਜ਼ਬੂਤੀ ਨਾਲ ਪਾਰਟੀ ਦੀ ਬਿਹਤਰੀ ਲਈ ਕੰਮ ਕਰਨ ਲੱਗਾ ਤੇ ਪਾਰਟੀ ਵੱਲੋਂ ਉਸਦੀ ਵਫਾਦਾਰੀ ਦੇ ਇਨਾਮ ਵਜੋਂ ਫਿਰੋਜ਼ਪੁਰ ਜ਼ੋਨ ਦਾ ਕਨਵੀਨਰ ਥਾਪ ਦਿੱਤਾ। 
ਸ਼ਾਇਦ ਇਹ ਇਮਤਿਹਾਨ ਸੀ ਜਿਸ ਵਿੱਚ ਉਹ ਅੱਵਲ ਰਿਹਾ ਸੀ। ਆਖਿਰਕਾਰ ਪਾਰਟੀ ਨੇ ਗਿੱਦੜਬਾਹਾ ਦੀ ਵੱਕਾਰੀ ਸੀਟ ਤੇ ਕੁੱਲ ਹਿੰਦ ਯੂਥ ਕਾਂਗਰਸ ਪ੍ਰਧਾਨ ਅਤੇ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੁੱਧ ਜਗਦੀਪ ਸੰਧੂ ਨੂੰ ਟਿਕਟ ਦੇ ਦਿੱਤਾ ਹੈ। ਕਿਉਂਕਿ ਸੰਧੂ ਜਾਣਦਾ ਹੈ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਕੀ ਹਨ, ਉਹ ਜਾਣਦਾ ਹੈ ਕਿ ਯੁਵਕਾਂ ਨੂੰ ਰੋਜ਼ਗਾਰ ਤੇ ਕਿਵੇਂ ਲਾਇਆ ਜਾ ਸਕਦਾ ਹੈ, ਉਹ ਇਹ ਵੀ ਜਾਣਦਾ ਹੈ ਕਿ ਸਮਾਜ ਸੁਧਾਰ ਕੀ ਹੁੰਦਾ ਹੈ ਤੇ ਆਪਸੀ ਭਾਈਚਾਰਾ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ, ਇਸ ਲਈ ਉਹ ਛੇਤੀ ਹੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪੰਜਾਬ ਦੇ ਇਤਿਹਾਸਿਕ ਸਿਆਸੀ ਰਾਜ ਪਲਟੇ ਦਾ ਹਿੱਸਾ ਬਨਣ ਜਾ ਰਿਹਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਬਦਲਾਵ ਲਈ ਉਸਦਾ ਵੱਧ ਚੜ੍ਹ ਕੇ ਸਾਥ ਦੇਣ। 
 
 
 
 
 
 
Have something to say? Post your comment