Punjab

ਨਿੱਗਰ ਸੋਚ ਤੇ ਸਮਾਜ ਸੇਵਾ ਦੀ ਇੱਕ ਨਿਵੇਕਲੀ ਤਸਵੀਰ ਹੈ ਬੀਬੀ ਬਲਬੀਰ ਕੌਰ ਫੁੱਲ

December 18, 2016 09:16 PM
BALBIR KAUR, DASUYA
ਫੁੱਲ ਪਰਿਵਾਰ ਦੀ ਦਿਆਨਤਦਾਰੀ ਅਤੇ ਲੋਕ ਭਲਾਈ ਕੰਮਾਂ ਨੇ ਬਣਾਈ ਆਮ ਆਦਮੀ ਪਾਰਟੀ ਵਿੱਚ ਇੱਕ ਖ਼ਾਸ ਥਾਂ 
ਦਸੂਹਾ ਖੇਤਰ ਤੇ ਫੁੱਲ ਪਰਿਵਾਰ ਲਈ ਇਹ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜਿੱਥੇ ਸਵਰਗਵਾਸੀ ਕਮਲਜੀਤ ਸਿੰਘ ਫੁੱਲ ਨੂੰ ਇੱਕ ਦਾਨਵੀਰ ਅਤੇ ਹਿੰਦ ਰਤਨ ਵਜੋਂ ਜਾਣਿਆ ਜਾਂਦਾ ਹੈ ਉੱਥੇ ਹੀ ਉਹਨਾਂ ਦੀ ਧਰਮਪਤਨੀ ਨੂੰ ਇੱਕ ਅਗਾਹਾਂਵਧੂ ਸੋਚ ਦੀ ਮਾਲਿਕ ਅਤੇ ਇੱਕ ਨਿਮਾਣੀ ਸਮਾਜਸੇਵਿਕਾ ਦੇ ਰੂਪ ਵਿੱਚ ਪਛਾਣ ਮਿਲੀ ਹੈ। ਭਾਵੇਂ ਅਮਰੀਕਾ ਵਿੱਚ ਵਰਲਡ ਟਰੇਡ ਸੈਂਟਰ ਤੇ ਹੋਏ ਹਮਲੇ ਦੌਰਾਨ ਲੋਕਾਂ ਦੀ ਰੱਖਿਆ ਦਾ ਸਵਾਲ ਹੋਵੇ ਤੇ ਭਾਵੇਂ ਇੰਡੋਨੇਸ਼ੀਆ ਵਿੱਚ ਆਈ ਸੁਨਾਮੀ ਵੇਲੇ ਲੋਕਾਂ ਦੇ ਮੁੜ ਵਸੇਬੇ ਲਈ ਦਾਨ ਦੇਣ ਦੀ ਗੱਲ ਹੋਵੇ, ਭਾਵੇਂ ਗੁਜਰਾਤ ਦੇ ਦੰਗਿਆਂ ਕਾਰਨ ਉਪਜੇ ਹਾਲਾਤ ਹੋਣ ਤੇ ਭਾਵੇਂ ਉੜੀਸਾ ਵਿੱਚ ਆਏ ਤੂਫ਼ਾਨ ਤੋਂ ਪ੍ਰਭਾਵਤ ਹੋਏ ਲੋਕਾਂ ਦੀ ਹਿਫਾਜ਼ਤ ਦੀ ਗੱਲ ਹੋਵੇ, ਫੁੱਲ ਕਮਲਜੀਤ ਸਿੰਘ ਦੀ ਮੌਜੂਦਗੀ ਹਰ ਥਾਂ ਤੇ ਸੀ। ਕੁਦਰਤ ਦਾ ਕ੍ਰਿਸ਼ਮਾ ਇਹ ਹੈ ਕਿ ਇਹ ਸਾਰੇ ਗੁਣ ਉਹਨਾਂ ਦੀ ਪਤਨੀ ਬੀਬੀ ਬਲਬੀਰ ਕੌਰ ਫੁੱਲ ਵਿੱਚ ਵੀ ਹਨ ਜਿਹਨਾਂ ਦੀ ਜਾਣਕਾਰੀ ਮਿਲਣ ਤੇ 'ਆਮ ਆਦਮੀ ਪਾਰਟੀ' ਨੇ ਉਹਨਾਂ ਨੂੰ ਆਪਣੇ ਨਾਲ ਜੋੜਿਆ ਤੇ ਅੱਜ ਉਹ ਦਸੂਹਾ ਤੋਂ ਆਉਂਦੀਆਂ ਵਿਧਾਨਸਭਾ  ਚੋਣਾਂ ਲਈ ਉਮੀਦਵਾਰ ਹਨ। 
 
ਸ਼੍ਰੀਮਤੀ ਬਲਬੀਰ ਕੌਰ ਦਾ ਜਨਮ 10 ਅਕਤੂਬਰ 1966 ਨੂੰ ਰੋਪੜ ਵਿਖੇ ਇਕ ਮੱਧਵਰਗੀ ਪਰਿਵਾਰ ਵਿੱਚ ਹੋਇਆ। ਇਨ੍ਹਾਂ ਦੇ ਮਾਤਾ ਸ਼੍ਰੀਮਤੀ ਪਿਆਰ ਕੌਰ ਅਤੇ ਪਿਤਾ ਸ. ਸਵਰਨ ਸਿੰਘ ਇਹਨਾਂ ਨੂੰ ਜ਼ਿਆਦਾਤਰ ਖੇਡਾਂ ਵੱਲ ਪ੍ਰੇਰਿਤ ਕਰਦੇ ਰਹਿੰਦੇ ਸਨ। ਨਤੀਜਾ ਇਹ ਹੋਇਆ ਕਿ ਇਹਨਾਂ ਖੇਡਾਂ 'ਚ ਕੁੱਝ ਵਿਸ਼ੇਸ਼ ਉਪ੍ਲੱਬਦੀਆਂ ਵੀ ਹਾਸਿਲ ਕੀਤੀਆਂ। ਉਨ੍ਹਾਂ ਨੇ ਜਿਲ੍ਹਾ ਪੱਧਰ ਤੇ ਕਈ ਪ੍ਰਤੀਯੋਗਿਤਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਜਿੱਤ ਵੀ ਹਾਸਿਲ ਕੀਤੀ। ਜਿੱਤਣ ਦੀ ਇਹ ਲਾਲਸਾ ਅੱਜ ਵੀ ਉਹਨਾਂ ਵਿੱਚ ਮੌਜੂਦ ਹੈ ਤੇ ਉਹ ਰਾਜਨੀਤੀ ਦੇ ਖੇਤਰ ਵਿੱਚ ਵੀ ਇਹ ਕਮਾਲ ਕਰਨ ਜਾ ਰਹੇ ਹਨ। ਇਹਨਾਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਸਰਵਪੱਖੀ ਸ਼ਖ਼ਸੀਅਤ ਦੇ ਮਾਲਿਕ ਹਿੰਦ ਰਤਨ ਸ. ਫੁੱਲ ਕਮਲਜੀਤ ਸਿੰਘ ਦੇ ਨਾਲ ਹੋਇਆ ਜਿਸ ਕਰਕੇ ਇਨ੍ਹਾਂ ਦੀਆ ਵਿਦਿਅਕ ਗਤੀਵਿਧੀਆਂ ਬੇਸ਼ੱਕ ਰੁਕ ਗਈਆਂ ਪਰ ਸਮਾਜ ਸੇਵਾ ਅਤੇ ਰਾਜਨੀਤਿਕ ਗਤੀਵਿਧੀਆਂ ਵਿਚ ਪ੍ਰਤੱਖ ਰੂਪ ਵਿਚ ਤੇਜੀ ਆਈ। ਸਮਾਜਸੇਵਾ ਅਤੇ ਤਕਲੀਫ ਵਿੱਚ ਫਸੇ ਹੋਏ ਮਨੁੱਖ ਦੀ ਮਦਦ ਕਰਨ ਦਾ ਗੁਣ ਉਹਨਾਂ ਆਪਣੇ ਪਤੀ ਤੋਂ ਹਾਸਿਲ ਕੀਤਾ।ਉਨ੍ਹਾਂ ਦੀ ਹਮੇਸ਼ਾ ਹੀ ਇਹ ਧਾਰਨਾ ਰਹੀ ਕਿ ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ ਹੈ। ਸੇਂਟ ਜੋਜ਼ਫ਼ ਐਸੋਸੀਏਸ਼ਨ ਨਾਲ ਜੁੜੇ ਹੋਣ ਕਰਕੇ ਇਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਲਈ ਸਨਮਾਨਿਤ ਵੀ ਕੀਤਾ ਜਾ ਚੁਕਾ ਹੈ। ਹੁਣ ਉਹ ਸੰਪੂਰਨ ਤੌਰ ਤੇ ਸਮਾਜ ਸੇਵਾ ਅਤੇ ਰਾਜਨੀਤੀ ਨੂੰ ਸਮਰਪਿਤ ਹਨ ।
 
 ਗੁਰੂ ਨਾਨਕ ਮਿਸ਼ਨ ਹਸਪਤਾਲ ਦਸੂਹਾ ਦੇ ਬਾਨੀ ਹਿੰਦ ਰਤਨ ਸ ਫੁੱਲ ਕਮਲਜੀਤ ਸਿੰਘ ਇਸ ਇਲਾਕੇ ਦੀ ਇਕ ਜਾਣੀ ਪਹਿਚਾਣੀ ਸ਼ਖ਼ਸੀਅਤ ਦਾ ਨਾਮ ਸੀ। ਇਹਨਾਂ ਦਾ ਮੁਢਲਾ ਜੀਵਨ ਭਾਵੇਂ ਖੇਤੀ ਬਾੜੀ ਵਿਚ ਲੰਘਿਆ ਪਰ ਫ਼ੌਜ ਦੀਆਂ ਸੇਵਾਵਾਂ ਤੋਂ ਬਾਅਦ ਉਨ੍ਹਾਂ ਸਿਵਲ ਸੇਵਾਵਾਂ (ਫੂਡ ਅਤੇ ਸਿਵਲ ਸਪਲਾਈਜ਼) ਵਿਭਾਗ ਵਿੱਚ ਵੀ ਕੰਮ ਕੀਤਾ। ਵਰਲਡ ਟਰੇਡ ਸੈਂਟਰ ਤੇ ਹੋਏ ਹਮਲੇ ਵੇਲੇ ਇਨ੍ਹਾਂ ਨੇ ਉੱਥੇ  ਵੀ ਸੰਕਟਕਾਲ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਇੰਡੋਨੇਸ਼ੀਆ ਦੀ ਸੁਨਾਮੀ , ਗੁਜਰਾਤ ਦੇ ਦੰਗੇ , ਉੜੀਸਾ ਦੇ ਸਾਈਕਲੋਨ ਤੋਂ ਪ੍ਰਭਾਵਤ  ਲੋਕਾਂ ਦੀ ਦਿਲ ਖੋਲ ਕੇ ਇਮਦਾਦ ਕੀਤੀ। ਉਹਨਾਂ ਦੀਆਂ ਲੋਕ ਕਲਿਆਣ ਨਾਲ ਭਰਪੂਰ ਸੇਵਾਵਾਂ ਸਦਕਾ ਦੇਸ਼ ਵਿਦੇਸ਼ ਵਿੱਚ ਕਈ ਮਾਨ ਸਨਮਾਨ ਵੀ ਮਿਲੇ ਜੋ ਸ਼ਾਇਦ ਹੀ ਪੰਜਾਬ 'ਚ ਵਸਦੇ ਕਿਸੇ ਸਖ਼ਸ਼ ਨੂੰ ਪ੍ਰਾਪਤ ਹੋਏ ਹੋਣ। ਰਾਸ਼ਟਰੀ ਏਕਤਾ ਐਵਾਰਡ 2005, ਰਾਜੀਵ ਗਾਂਧੀ ਸ਼੍ਰੋਮਣੀ ਐਵਾਰਡ 2006, ਭਾਰਤ ਗੌਰਵ ਐਵਾਰਡ 2010, ਅੰਤਰਰਾਸ਼ਟਰੀ ਕੋਹੇਨੂਰ ਐਵਾਰਡ 2011 ਜੋ ਕਿ ਬੈੰਕਾਕ ਵਿਚ ਦਿੱਤਾ ਗਿਆ, ਉਹਨਾਂ ਦੀਆਂ ਪ੍ਰਾਪਤੀਆਂ ਵਿੱਚ ਸ਼ੁਮਾਰ ਹਨ। ਹਿੰਦ ਰਤਨ ਐਵਾਰਡ 2012 ਜੋ ਕਿ ਮਾਰੀਸ਼ਿਅਸ ਦੇ ਮੌਜੂਦਾ ਰਾਸ਼ਟਰਪਤੀ ਵਲੋਂ ਦਿੱਤਾ ਗਿਆ, ਚੋਂ ਕਮਲਜੀਤ ਸਿੰਘ ਦੀ ਸ਼ਖ਼ਸੀਅਤ ਦੀ ਝਲਕ ਆਉਂਦੀ ਹੈ। 
 
ਜਦੋਂ ਪਤੀ ਜਿਉਂਦੇ ਸਨ ਤਾਂ ਬਲਬੀਰ ਕੌਰ ਹਰ ਵੇਲੇ ਉਹਨਾਂ ਨੂੰ ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਵਿੱਚ ਪੂਰਨ ਸਹਿਯੋਗ ਦਿੰਦੇ ਰਹੇ। ਹੁਣ ਉਹ ਸਾਰੇ ਕੰਮ ਇਹਨਾਂ ਨੇ ਆਪਣੇ ਜਿੱਮੇ ਲਈ ਲਏ ਹਨ। ਇਹ ਇਹਨਾਂ ਦੀ ਹਰਮਨਪਿਆਰਤਾ ਹੀ ਹੈ ਕਿ ਬਹੁਤ ਹੀ ਥੋੜੇ ਸਮੇਂ ਵਿੱਚ ਇਹਨਾਂ ਨੇ 10 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ। ਪਤੀ ਦੇ ਅਚਾਨਕ ਸਵਰਗਵਾਸ ਹੋਣ ਤੋਂ ਮਹਿਜ ਪੰਜ ਦਿਨ ਬਾਅਦ ਹੀ ਉਹਨਾਂ ਦੀਆਂ ਸਮਾਜਿਕ , ਸਿਆਸੀ,ਪਰਿਵਾਰਕ ਅਤੇ ਵਪਾਰਕ ਗਤੀਵਿਧੀਆਂ ਨੂੰ ਆਪਣੇ ਮੋਢਿਆਂ ਤੇ ਲੈ ਲਿਆ। ਇਹ ਉਹਨਾਂ ਦੇ ਸਬਰ ਅਤੇ ਹੌਸਲੇ ਦੀ ਅਨੂਠੀ ਮਿਸਾਲ ਹੈ। ਉਹਨਾਂ ਦੇ ਇਸ ਹੌਸਲੇ ਅਤੇ ਸੇਵਾ ਦੇ ਜਜ਼ਬੇ ਨੂੰ ਦੇਖਦੇ ਹੋਏ ਨੈਸ਼ਨਲ ਇੰਟੈਗ੍ਰੇਸ਼ਨ ਪੀਸ ਸੋਸਾਇਟੀ ਨਵੀ ਦਿੱਲੀ ਵਲੋਂ 15 ਅਕਤੂਬਰ 2016 ਨੂੰ ਉਹਨਾਂ ਨੂੰ ਡਾ. ਏ.ਪੀ.ਜੇ ਅਬਦੁਲ ਕਲਾਮ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ। ਪਤੀ ਦੇ ਸਵਰਗਵਾਸ ਤੋਂ ਬਾਅਦ ਉਹਨਾਂ ਨੂੰ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਟਰੱਸਟ ਲਈ ਬਤੌਰ ਅਗਜੈਕਟਿਵ ਮੈਂਬਰ ਅਤੇ ਪਰਮਾਨੈਂਟ ਟਰੱਸਟੀ ਵਜੋਂ ਚੁਣ ਲਿਆ ਗਿਆ। 

ਸ਼੍ਰੀਮਤੀ ਫੁੱਲ ਦਸੂਹਾ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਹਰ ਰੋਜ਼ ਮਰੀਜਾਂ ਦੀਆਂ ਦੁੱਖ ਤਕਲੀਫ਼ਾਂ ਸੁਣਦੇ ਹਨ। ਊਚ ਨੀਚ ਨੂੰ ਨਕਾਰਦੇ ਹੋਏ ਉਹ ਹਮੇਸ਼ਾ ਸਮਾਨਤਾ ਯਾਨੀ ਬਰਾਬਰੀ ਲੋੜਦੇ ਹਨ। ਉਹ ਹਮੇਸ਼ਾ ਕਹਿੰਦੇ ਹਨ ਕਿ ਕਿਸੇ ਦੇਸ਼ ਅਤੇ ਖਿੱਤੇ ਦੀ ਤਰੱਕੀ ਸਮਾਜਿਕ ਅਤੇ ਆਰਥਿਕ ਬਰਾਬਰੀ ਆਉਣ ਨਾਲ ਹੀ ਹੋ ਸਕਦੀ ਹੈ। ਉਹ ਮੰਨਦੇ ਹਨ ਕਿ  ਭੁੱਖੇ ਨੂੰ ਰੋਟੀ ਖਿਲਾਉਣ ਨਾਲ ਜੋ ਸਕੂਨ ਮਿਲਦਾ ਹੈ ਉਹ ਰੱਜੇ ਨੂੰ ਖਿਲਾਉਣ ਨਾਲ ਨਹੀਂ।

 
ਸ਼੍ਰੀਮਤੀ ਫੁੱਲ ਦਸੂਹਾ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਹਰ ਰੋਜ਼ ਮਰੀਜਾਂ ਦੀਆਂ ਦੁੱਖ ਤਕਲੀਫ਼ਾਂ ਸੁਣਦੇ ਹਨ। ਊਚ ਨੀਚ ਨੂੰ ਨਕਾਰਦੇ ਹੋਏ ਉਹ ਹਮੇਸ਼ਾ ਸਮਾਨਤਾ ਯਾਨੀ ਬਰਾਬਰੀ ਲੋੜਦੇ ਹਨ। ਉਹ ਹਮੇਸ਼ਾ ਕਹਿੰਦੇ ਹਨ ਕਿ ਕਿਸੇ ਦੇਸ਼ ਅਤੇ ਖਿੱਤੇ ਦੀ ਤਰੱਕੀ ਸਮਾਜਿਕ ਅਤੇ ਆਰਥਿਕ ਬਰਾਬਰੀ ਆਉਣ ਨਾਲ ਹੀ ਹੋ ਸਕਦੀ ਹੈ। ਉਹ ਮੰਨਦੇ ਹਨ ਕਿ  ਭੁੱਖੇ ਨੂੰ ਰੋਟੀ ਖਿਲਾਉਣ ਨਾਲ ਜੋ ਸਕੂਨ ਮਿਲਦਾ ਹੈ ਉਹ ਰੱਜੇ ਨੂੰ ਖਿਲਾਉਣ ਨਾਲ ਨਹੀਂ। ਸਕਾਰਾਤਮਕ ਸੋਚ ਨੂੰ ਅਪਣਾਉਂਦੇ ਹੋਏ ਉਹਨਾਂ ਦੀ ਨਿਗਾਹ ਹਮੇਸ਼ਾ ਚੰਗੇ ਪਾਸੇ ਤਰੱਕੀ ਦੀਆਂ ਪ੍ਰਾਪਤੀਆਂ ਵੱਲ ਹੀ ਰਹਿੰਦੀ ਹੈ। ਉਹ ਕਹਿੰਦੇ ਹਨ ਕਿ ਪਾਜ਼ਿਟਿਵ ਸੋਚ ਨਾਲ ਹਰ ਔਖੇ ਤੋਂ ਔਖਾ ਕੰਮ ਕੀਤਾ ਜਾ ਸਕਦਾ ਹੈ ਅਤੇ ਹਰ ਮੰਜਿਲ ਤੇ ਪਹੁੰਚਿਆ ਜਾ ਸਕਦਾ ਹੈ। ਵਿਹਲੇ ਬੈਠਣਾ ਇਹਨਾਂ ਦੇ ਸੁਭਾਅ 'ਚ ਨਹੀਂ। ਆਪਣੇ ਆਪ ਨੂੰ ਲੋਕਾਈ  ਦੀ ਸੇਵਾ ਵਿੱਚ ਰੁੱਝੇ ਰੱਖਣਾ ਚੰਗਾ ਸਮਝਦੇ ਹਨ।
 
ਜਿਸ ਇਨਸਾਨ ਦੀਆਂ ਇਸ ਤਰਾਂ ਦੀਆਂ ਪ੍ਰਾਪਤੀਆਂ ਹੋਣ ਉਸਤੇ ਯਕੀਨ ਕਰਨਾ ਲਾਜ਼ਿਮੀ ਹੋ ਜਾਂਦਾ ਹੈ ਤੇ ਇਹੋ ਸਭ ਕੀਤਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ। ਉਹਨਾਂ ਨਾਂ ਸਿਰਫ ਬੀਬੀ ਫੁੱਲ ਨੂੰ ਪਾਰਟੀ ਨਾਲ ਜੋੜਿਆ ਬਲਕਿ ਉਹਨਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਦਸੂਹਾ ਤੋਂ ਪਾਰਟੀ ਦਾ ਉਮੀਦਵਾਰ ਵੀ ਐਲਾਨਿਆ। ਫੁੱਲ ਪਰਿਵਾਰ ਦੇ ਸੰਘਰਸ਼ ਨੂੰ ਬੂਰ ਪੈਂਦਿਆਂ ਹੀ ਇਲਾਕੇ ਦੇ ਲੋਕਾਂ ਨੇਂ ਹੋਰ ਜ਼ਿਆਦਾ ਤਾਦਾਦ ਵਿੱਚ ਇਹਨਾਂ ਨਾਲ ਜੁੜਨਾ ਆਰੰਭ ਕਰ ਦਿੱਤਾ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਸ਼ਖਸ਼ ਦੀ ਜ਼ਿੰਦਗੀ ਦੀਆਂ ਨੇਕ ਪ੍ਰਾਪਤੀਆਂ ਦਾ ਮਾਣ ਕਰਦੀ ਹੈ ਉੱਥੇ ਹੀ ਲੋਕਾਂ ਨੇ ਵੀ ਸੁਨੇਹਾ ਦੇ ਦਿੱਤਾ ਹੈ ਕਿ ਉਹ ਬੀਬੀ ਬਲਬੀਰ ਕੌਰ ਦੇ ਨਾਲ ਖੜੇ ਹਨ। ਹੁਣ ਸਿਰਫ ਇਹ ਵੇਖਣਾ ਬਾਕੀ ਹੈ ਕਿ ਚੋਣਾਂ ਕਦੋਂ ਹੁੰਦੀਆਂ ਹਨ ਤੇ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਜਿੱਤ ਕੇ ਲੋਟੂ ਸਿਆਸੀ ਪਾਰਟੀਆਂ ਦਾ ਸਫਾਇਆ ਕਰਦੇ ਹੋਏ ਨਵੀਂ ਸਰਕਾਰ ਬਣਾਉਂਦੀ ਹੈ।
Have something to say? Post your comment