Punjab

ਬਾਦਲਾਂ ਦੇ ਟਰਾਂਸਪੋਰਟ ਮਾਫੀਆ ਵਲੋਂ ਮੁਕਾਬਲੇ ਵਾਲੀਆਂ ਬੱਸਾਂ ਉਤੇ ਹਮਲੇ ਦੀ ਆਮ ਆਦਮੀ ਪਾਰਟੀ ਨੇ ਕੀਤੀ ਨਿਖੇਧੀ

January 03, 2017 09:25 AM
ਚੰਡੀਗੜ:
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਬਾਦਲਾਂ ਦੇ ਟਰਾਂਸਪੋਰਟ ਮਾਫੀਆ ਨੂੰ ਮੁਕਾਬਲਾ ਦੇਣ ਵਾਲੇ ਇਕ ਬੱਸ ਅਪਰੇਟਰ ਉਤੇ ਹੋਏ ਹਮਲੇ ਨੂੰ ਸਿਆਸੀ ਅਤਵਾਦ ਦੀ ਉਦਾਹਰਣ ਦੱਸਿਆ ਹੈ। ਉਨਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਨੂੰ ਮਹਿਸੂਸ ਕਰਦਿਆਂ ਬਾਦਲਾਂ ਵਲੋਂ ਉਨਾਂ ਨੂੰ ਮੁਕਾਬਲਾ ਦੇਣ ਵਾਲੇ ਕਿਸੇ ਵੀ ਵਿਅਕਤੀ ਜਾਂ ਕਾਰੋਬਾਰੀ ਨੂੰ ਨਹੀਂ ਬਖਸ਼ਿਆ ਜਾਂਦਾ ਤਾਂ ਜੋ ਉਹ ਆਪਣੇ ਬਾਕੀ ਦੇ ਕਾਰਜ਼ਕਾਲ ਵਿਚ ਵੱਧ ਤੋਂ ਵੱਧ ਲੁਟ ਕਰ ਸਕਣ। ਉਨਾਂ ਕਿਹਾ ਕਿ ਹਰਮੇਸ਼ ਇੰਟਰਨੈਸ਼ਨਲ ਦੀਆਂ ਬੱਸਾਂ ਉਤੇ ਬਾਦਲ ਮਾਫੀਆ ਵਲੋਂ ਕੀਤਾ ਗਿਆ ਹਮਲਾ ਇਸਦੀ ਉਦਾਹਰਣ ਹੈ ਕਿ ਬਾਦਲਾਂ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗਿਆ ਹੋਇਆ ਹੈ। ਉਨਾਂ ਕਿਹਾ ਕਿ ਬਾਦਲਾਂ ਅਤੇ ਪੰਜਾਬ ਪੁਲਿਸ ਲਈ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਦਿਨ ਦਿਹਾੜੇ ਹੋਈ ਇਸ ਗੁੰਡਾ-ਗਰਦੀ ਦੇ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਗਿਆ ਅਤੇ ਨਾ ਹੀ ਪੀੜਤ ਵਲੋਂ ਦਿੱਤੀ ਗਈ ਸ਼ਿਕਾਇਤ ਉਤੇ ਪੁਲਿਸ ਵਲੋਂ ਕੋਈ ਕਾਰਵਾਈ ਕੀਤੀ ਗਈ। 

ਇਥੇ ਇਹ ਵਰਣਯੋਗ ਹੈ ਕਿ ਬੀਤੀ ਸ਼ਾਮ ਜਦੋਂ ਹਰਮੇਸ਼ ਇੰਟਰਨੈਸ਼ਨਲ ਦੀਆਂ ਬੱਸਾਂ ਰਾਜਪੁਰਾ ਪਹੁੰਚੀਆਂ ਤਾਂ ਬਾਦਲਾਂ ਦੀ ਇੰਡੋ ਟਰਾਂਸਪੋਰਟ ਕੰਪਨੀ ਦੀ ਬੱਸ ਜਿਹੜੀ ਕੀ ਇਸਦੇ ਪਿੱਛੇ ਆ ਰਹੀ ਸੀ ਉਸ ਵਲੋਂ ਹਰਮੇਸ਼ ਦੀਆਂ ਬੱਸਾਂ ਜਬਰੀ ਰੁਕਵਾਇਆ ਗਿਆ ਅਤੇ ਬੱਸ ਦੀ ਭੰਨਤੋੜ ਕਰਨ ਦੇ ਨਾਲ-ਨਾਲ ਬੱਸ ਸਟਾਫ ਨਾਲ ਵੀ ਕੁਟਮਾਰ ਕੀਤੀ ਗਈ। 

ਵੜੈਚ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਮਗਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ‘ਤੇ ਕੋਈ ਵੀ ਵਪਾਰ ਕਰਨ ਲਈ ਖੁਲ ਦਿੱਤੀ ਜਾਵੇਗੀ ਅਤੇ ਕਾਰੋਬਾਰੀਆਂ ਨੂੰ ਬਾਦਲ ਮਾਫੀਆ ਦੇ ਚੁੰਗਲ ਵਿਚੋਂ ਕੱਢਿਆ ਜਾਵੇਗਾ। ਉਨਾਂ ਕਿਹਾ ਕਿ ਟਰਾਂਸਪੋਰਟ, ਸ਼ਰਾਬ ਅਤੇ ਕੇਬਲ ਮਾਫੀਆ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ‘ਤੇ ਖਤਮ ਕੀਤਾ ਜਾਵੇਗਾ। 
ਇਥੇ ਇਹ ਵਰਣਯੋਗ ਹੈ ਕਿ ਬੀਤੀ ਸ਼ਾਮ ਜਦੋਂ ਹਰਮੇਸ਼ ਇੰਟਰਨੈਸ਼ਨਲ ਦੀਆਂ ਬੱਸਾਂ ਰਾਜਪੁਰਾ ਪਹੁੰਚੀਆਂ ਤਾਂ ਬਾਦਲਾਂ ਦੀ ਇੰਡੋ ਟਰਾਂਸਪੋਰਟ ਕੰਪਨੀ ਦੀ ਬੱਸ ਜਿਹੜੀ ਕੀ ਇਸਦੇ ਪਿੱਛੇ ਆ ਰਹੀ ਸੀ ਉਸ ਵਲੋਂ ਹਰਮੇਸ਼ ਦੀਆਂ ਬੱਸਾਂ ਜਬਰੀ ਰੁਕਵਾਇਆ ਗਿਆ ਅਤੇ ਬੱਸ ਦੀ ਭੰਨਤੋੜ ਕਰਨ ਦੇ ਨਾਲ-ਨਾਲ ਬੱਸ ਸਟਾਫ ਨਾਲ ਵੀ ਕੁਟਮਾਰ ਕੀਤੀ ਗਈ। 
ਭਾਵੇਂ ਕਿ ਪੁਲਿਸ ਨੂੰ ਤੁਰੰਤ ਇਸ ਘਟਨਾ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਸੀ ਪਰੰਤੂ ਸਿਆਸੀ ਦਬਾਅ ਕਾਰਨ ਪੀੜਤ ਸਟਾਫ ਦੀ ਸ਼ਿਕਾਇਤ ਉਤੇ ਕਾਨੂੰਨੀ ਅਤੇ ਬਣਦੀ ਕਾਰਵਾਈ ਕਰਨ ਦੀ ਬਜਾਏ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।  
Have something to say? Post your comment